ਕੈਨੇਡਾ ਦੀ ਧਰਤੀ ’ਤੇ ਸਵਾ ਸੌ ਸਾਲ ਤੋਂ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਫ਼ਖਰ ਨਾਲ ਹੋਰ ਵੀ ਉੱਚਾ ਹੋਇਆ, ਜਦੋਂ ਕੈਨੇਡਾ ਦੇ ਨੈਸ਼ਨਲ ਹਾਕੀ ਲੀਗ ਦੇ ਵਿਨੀਪੈਗ ’ਚ ਹੋਏ ਮੈਚ ਦੌਰਾਨ ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਅੰਗਰੇਜ਼ੀ ਦੇ ਨਾਲ, ਪੰਜਾਬੀ ਵਿੱਚ ਗਾਇਨ ਕੀਤਾ ਗਿਆ। ਇਹ ਪਲ ਯਾਦਗਾਰੀ ਬਣਾਉਣ ’ਚ ਪੰਜਾਬੀ ’ਚ ‘ਓ ਕੈਨੇਡਾ’ ਗਾਉਣ ਵਾਲੇ ਕੈਨੇਡੀਅਨ ਬੱਚਿਆਂ ’ਚ ਸਿਮਰ ਕੌਰ ਸੈਂਬੀ, ਹਰਨਾਮ ਕੌਰ ਅਤੇ ਗੁਰਜੋਤ ਮਾਨ ਸਮੇਤ, ਐਂਬਰ ਟਰੇਲਜ਼ ਐਲੀਮੈਂਟਰੀ ਸਕੂਲ ਦੇ ਪੰਜਾਬੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਸੰਗੀਤਕ ਧੁਨਾਂ ਰਾਹੀਂ ਡਾਕਟਰ ਕਿਰਨਪਾਲ ਕੌਰ ਸਰੋਆ ਦੀ ਅਗਵਾਈ ’ਚ ਇਨ੍ਹਾਂ ਪੰਜਾਬੀ ਬੱਚਿਆਂ ਵੱਲੋਂ ਇਹ ਗੀਤ ਪੇਸ਼ ਕੀਤਾ ਗਿਆ।
.
National song of Canada sung in Punjabi for the first time in Canada.
.
.
.
#canadanews #canadaanthem #punjabnews